ਤਰਕਸ਼ੀਲ ਸੋਸਾਇਟੀ ਦਾ ਛਿਮਾਹੀ ਇਜਲਾਸ ਲੁਧਿਆਣਾ ਵਿਖੇ ਸਮਾਪਤ

ਤਰਕਸ਼ੀਲ ਸੋਸਾਇਟੀ ਦਾ ਛਿਮਾਹੀ ਇਜਲਾਸ ਲੁਧਿਆਣਾ ਵਿਖੇ ਸਮਾਪਤ
ਅੰਧਵਿਸਵਾਸ਼ ਵਿਰੁੱਧ ਤਰਕਸ਼ੀਲ ਕਾਰਕੁਨਾਂ ਵਲੋਂ ਮੁਹਿੰਮ ਤੇਜ ਕਰਨ ਦਾ ਫੇਸਲਾ;
ਲੁਧਿਆਣਾ :ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਲੁਧਿਆਣਾ ਇਜਲਾਸ ਇੱਥੇ ਬਸ-ਸਟੈਂਡ ਲਾਗਲੇ ਦਫਤਰ ਵਿਖੇ ਹੋਇਆ, ਜਿਸ ਵਿੱਚ ਜੋਨ ਲੁਧਿਆਣਾ ਅਧੀਨ ਪੈਂਦੀਆਂ ਇਕਾਈਆਂ ਦੇ ਲੁਧਿਆਂਣਾ ,ਜਗਰਾਉਂ, ਮਾਲੇਰਕੋਟਲਾ, ਕੋਹਾੜਾ, ਸਿੱਧਾਰ, ਆਦਿ ਦੇ ਅਹੁਦੇਦਾਰਾਂ ਅਤੇ ਡੈਲੀਗੇਟਾਂ ਵਲੋਂ ਸ਼ਿਰਕਤ ਕੀਤੀ ਗਈ।
     ਇਜਲਾਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸੂਬਾ ਆਗੂ ਹੇਮਰਾਜ ਸਟੈਨੋ ਅਤੇ ਜੋਨ ਜਥੇਬੰਦਕ ਮੁਖੀ ਦਲਬੀਰ ਕਟਾਣੀ ਵਲੋਂ ਕੀਤੀ ਗਈ ,ਇਜਲਾਮ ਦੇ ਪਹਿਲੇ ਸੈਸ਼ਨ ਵਿਚ
ਜੋਨ ਵਰਕਿੰਗ ਕਮੇਟੀ ਦੇ ਵਿਭਾਗਾਂ ਦੇ ਮੁਖੀਆਂ ਡਾ ਮਜੀਦ ਅਜ਼ਾਦ (ਮੀਤੀਆ ਵਿਭਾਗ)
, ਕੰਵਲਜੀਤ ਸਿੰਘ (ਮਾਨਸਿਕ ਸੇਹਤ ਵਿਭਾਗ), ਸਮਸ਼ੇਰ ਨੂਰਪੁਰੀ (ਸਭਿਆਚਾਰਕ ਵਿਭਾਗ), ਦਲਵੀਰ ਕਟਾਣੀ (ਜੱਥੇਬੰਦਕ ਵਿਭਾਗ) ਆਦਿ ਵਲੋਂ ਆਪਣੀਆਂ ਕਾਰਗੁਜਾਰੀ ਰਿਪੋਰਟਾਂ ਪੇਸ਼ ਕੀਤੀਆਂ ਗਈਆਂ, ਇਕਾਈਆਂ ਵਲੋਂ ਮੋਹਨ ਬਡਲਾ (ਮਾਲੇਰਕੋਟਲਾ ਇਕਾਈ), ਰਾਜਿੰਦਰ ਜੰਡਾਲੀ (ਕੋਹਾੜਾ ਇਕਾਈ ), ਮਾਸਟਰ ਕਰਨੈਲ (ਸਿਧਾਰ ਇਕਾਈ), ਜਸਵੰਤ ਜੀਰਖ ਅਤੇ ਬਲਵਿੰਦਰ ਸਿੰਘ (ਲੁਧਿਆਂਣਾ ਇਕਾਈ) ਆਦਿ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ ਗਈ।
   ਇਸ ਮੌਕੇ ਦਲਵੀਰ ਕਟਾਣੀ ਨੇ ਬੋਲਦਿਆਂ ਕਿਹਾ ਕਿ ਅੱਜ ਜਦੌ ਆਮ ਨਾਗਰਿਕ ਆਪਣੀਆਂ ਰੋਜਮਰਾ ਦੇ ਮਸਲਿਆਂ ਵਿੱਚ ਉਲਝਿਆ ਪਿਆ ਹੈ, ਤਾਂ ਅੰਧਵਿਸਵਾਸ ਦਾ ਬੋਲਬਾਲਾ ਉਸਦੇ ਰਸਤੇ ਵਿੱਚ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ, ਅਜਿਹੇ ਮੌਕੇ ਤਰਕਸ਼ੀਲ ਕਾਮੇ ਵਿਗਿਆਨ ਦੀ ਰੌਸ਼ਨੀ ਦੇ ਛੱਟੇ ਦੇਕੇ ਉਸ ਦਾ ਰਾਹ ਸੁਖਾਲਾ ਕਰ ਰਹੇ ਹਨ। ਇਹ ਇੱਕ ਉੱਤਮ ਕਾਰਜ ਹੈ।
    ਇਜਲਾਸ ਦੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਸੂਬਾ ਆਗੂ ਮਾਸਟਰ ਤਰਲੋਚਨ ਸਮਰਾਲਾ ਅਤੇ ਡਾ.ਮਜੀਦ ਆਜਾਦ ਵਲੋਂ ਕੀਤੀ ਗਈ।ਇਸ ਸੈਸ਼ਨ ਵਿੱਚ ਸੋਸਾਇਟੀ ਦੇ ਅੇਲਾਨਨਾਮੇ ਅਤੇ ਸਵਿੰਧਾਨ ਉੱਤੇ ਚਰਚਾ ਕੀਤੀ ਗਈ, ਅਤੇ ਇਸ ਨੂੰ ਇਕਾਈ ਪੱਧਰ ਤੇ ਹਰ ਤਰਕਸ਼ੀਲ ਕਾਮੇ ਤੱਕ ਪਹੁੰਚਾਉਣ ਦਾ ਫੇਸਲਾ ਕੀਤਾ ਗਿਆ।
    ਇਜਲਾਸ ਮੌਕੇ ਅਗਲੇ ਛੇ ਮਹੀਨਿਆਂ ਲਈ ਵਿਉਂਤਬੰਦੀ ਕੀਤੀ ਗਈ, ਜਿਸ ਤਹਿਤ ਸਿਖਿਆ ਸੰਸਥਾਵਾਂ ਵਿੱਚ ਤਰਕਸ਼ੀਲ ਸਮਾਗਮ ਉਲੀਕਣੇ, ਤਰਕਸ਼ੀਲ ਸਹਿਤ ਵੈਨ ਦੀ ਫੇਰੀ ਪਵਾਉਣੀ, ਤਰਕਸ਼ੀਲ ਮੈਗਜੀਨ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਦਸੰਬਰ ਮਹੀਨੇ ਮੁਹਿੰਮ ਵਿੱਢਣ ਦਾ ਫੇਸਲਾ ਕੀਤਾ ਗਿਆ। ਫਿਰਕੂਵਾਦ ਅਤੇ ਅੰਧਵਿਸਵਾਸ਼ ਵਿਰੁੱਧ ਤਰਕਸ਼ੀਲ ਕਾਰਕੁਨਾਂ ਵਲੋਂ ਮੁਹਿੰਮ ਹੋਰ ਵੀ ਤੇਜ ਕੀਤੀ ਜਾਵੇਗੀ।
     ਇਸ ਮੌਕੇ ਹੋਈ ਵੱਖ ਵੱਖ ਵਿਚਾਰ ਚਰਚਾ ਹੋਰਨਾ ਤੋਂ ਬਿਨਾ ਦੀਪ ਦਿਲਬਰ, ਮੇਜਰ ਸਿੰਘ, ਸਮਸ਼ੇਰ ਨੂਰਪੁਰੀ, ਸੁਖਵਿੰਦਰ ਲੀਲ, ਆਦਿ ਵਲੋਂ ਸ਼ਿਰਕਤ ਕੀਤੀ ਗਈ।
%d bloggers like this: