ਤਰਕਸੀਲ ਇਕਾਈ ਮਾਲੇਰਕੋਟਲਾ ਨੇ ਐਲਾਣੇ ਚੇਤਨਾ ਪ੍ਰਿਖਿਆ ਦੇ ਨਤੀਜੇ

‘ਵਿਗਿਆਨ ਨੂੰ ਆਪਣੀ ਸੋਚ ਦਾ ਹਿੱਸਾ ਬਨਾਊਣ ਦਾ ਦਿੱਤਾ ਸੱਦਾ’
ਮਾਲੇਰਕੋਟਲਾ ( ANS) ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ-ਦਿਵਸ਼ ਦੀ ਯਾਦ ਵਿੱਚ ਵਿਦਿਆਰਥੀਆਂ ਵਿੱਚ ਸਰਦਾਰ ਭਗਤ ਸਿੰਘ ਦੇ ਜੀਵਣ, ਚਰਿੱਤਰ, ਸੰਘਰਸ ਅਤੇ ਉਹਨਾਂ ਦੇ ਵਿਚਾਰਾਂ ਨੂੰ ਪਹੁਚਾਉਣਾ, ਗਿਆਨ-ਵਿਗਿਆਨ, ਆਪਣੇ ਵਿਰਸੇ,ਸਮਾਜਿਕ ਸਰੋਕਾਰਾਂ ਨਾਲ ਜੋੜਣ ਅਤੇ ਉਸਾਰੂ ਸਾਹਿਤ ਪੜਣ ਦੀ ਚੇਟਕ ਪੈਦਾ ਕਰਨ ਦੇ ਉਦੇਸ਼ ਨਾਲ ਤਰਕਸ਼ੀਲ ਸੋਸਾਇਟੀ ਪੰਜਾਬ ਵਲੋਂ ਪਹਿਲੀ ਅਕਤੂਬਰ ਨੂੰ ਕਰਵਾਈ ਗਈ ‘ਵਿਦਿਆਰਥੀ ਚੇਤਨਾ ਪਰਖ ਪ੍ਰਿਖਿਆ’ ਦੇ ਪ੍ਰਿਖਿਆ ਕੇਂਦਰ ਬਾਗੜੀਆਂ ਵਿਖੇ ਅੱਜ ਘੋਸ਼ਿਤ ਕੀਤਾ ਗਿਆ।ਅਤੇ ਇਸ ਮੌਕੇ ਪ੍ਰਿਖਿਆ ‘ਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਤਹਿਤ ਪ੍ਰਿਖਿਆਂ ਕੇਂਦਰ ਸੰਦੌੜ ਵਿੱਚ 25 ਅਤੇ ਬਾਗੜੀਆਂ ਵਿਖੇ 27 ਪ੍ਰਿਖਿਆਰਥੀਆਂ ਨੇ ਭਾਗ ਲਿਆ ਸੀ , ਜਿਹਨਾਂ ਵਿੱਚੋਂ ਸੀਨੀ.ਸੈਕੰ.ਸਕੂਲ ਬਾਗੜੀਆਂ ਦੇ ਪਹਿਲੇ ਸਥਾਨ ਤੇ ਦਵਿੰਦਰ ਸਿੰਘ (ਸ਼੍ਰੇਣੀ ਨੌਵੀਂ), ਦੂਸਰੇ ਸਥਾਨ ਵਿਕਰਮ ਸਿੰਘ (ਸ਼੍ਰੇਣੀ ਨੌਵੀਂ) ਤੇ , ਸੁੁਮਨਪ੍ਰੀਤ ਕੌਰ (ਸ਼੍ਰੇਣੀ ਨੌਵੀਂ) ਤੀਸਰੇ ਸਥਾਨ ਤੇ ਅਤੇ ਸੀਨੀ.ਸੈਕੰ.ਸਕੂਲ ਸੰਦੌੜ ਦੇ ਪਹਿਲੇ ਸਥਾਨ ਤੇ ਜਸਪ੍ਰੀਤ ਕੌਰ ਪੱਤਰੀ ਅੱਛਰਜੀਤ ਸਿੰਘ, ਦੂਸਰੇ ਸਥਾਨ ਤੇ ਸਿਮਰਨਜੀਤ ਕੌਰ ਪੁੱਤਰੀ ਸਿੰਦਰਜੀਤ ਸਿੰਘ ,ਤੀਸਰੇ ਸਥਾਨ ਤੇ ਪੁਸ਼ਪਿੰਦਰ ਕੁਮਾਰ ਪੁੱਤਰ ਰਾਮ ਭਜਨ ਤੇ ਰਹੇ।
ਅੱਵਲ ਰਹਿਣ ਵਾਲੇ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਅੱਜ ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਤਰਕਸ਼ੀਲ ਸੋਸਾਇਟੀ ਇਕਾਈ ਮਾਲੇਰਕੋਟਲਾ ਵਲੋਂ ਡਾ. ਮਜੀਦ ਅਜਾਦ, ਮੋਹਨ ਬਡਲਾ ਅਤੇ ਕਹਾਣੀਕਾਰ ਕੁਲਵਿੰਦਰ ਕੌਸ਼ਲ ਅਧਾਰਿਤ ਟੀਮ ਵਲੋਂ ਸਨਮਾਨ ਪੱਤਰ, ਅਗਾਂਹ-ਵਧੂ ਸਾਹਿਤਕ ਕਿਤਾਬਾਂ ਦੇ ਸੈੱਟ ਅਤੇ ਇੱਕ ਸਾਲ ਲਈ ਤਰਕਸ਼ੀਲ ਮੈਗਜੀਨ ਦੀ ਮੈਂਬਰਸ਼ਿਪ ਦੇਕੇ ਕੀਤਾ ਗਿਆ।
ਇਸ ਮੌਕੇ ਤਰਕਸ਼ੀਲ ਆਗੂ ਡਾ. ਮਜੀਦ ਆਜਾਦ ਨੇ ਕਿਹਾ ਕਿ ਵਿਸ਼ਵ ਵਿੱਚ ਕਿਤੇ ਵੀ ਕੋਈ ਚਮਤਕਾਰ ਨਹੀਂ ਵਾਪਰਦਾ, ਭੂਤ-ਪ੍ਰੇਤ ਦੀ ਕੋਈ ਹੋਂਦ ਨਹੀਂ ਹੈ। ਇਸ ਲਈ ਵਿਦਿਆਰਥੀ ਆਪਣੀ ਸੋਚ ਵੀ ਵਿਗਿਆਣਕ ਬਨਾਉਣ।
ਇਸ ਮੌਕੇ ਇਕਾਈ ਮਾਲੇਰਕੋਟਲਾ ਦੀ ਤਰਕਸ਼ੀਲ ਟੀਮ ਵਲੋਂ ਬਾਗੜੀਆਂ ਸਕੂਲ ਇੰਚਾਰਜ ਰਾਮ ਸਰੂਪ ਸਿੰਘ, ਸਿਮਰਨਜੀਤ ਸਿੰਘ ਮੀਮਸਾ ,ਲੈਕਚਰਾਰ ਮੁਹੰਮਦ ਕਫੀਲ ਅਤੇ ਸੰਦੌੜ ਸਕੂਲ ਦੇ ਪ੍ਰਿੰਸੀਪਲ ਸ.ਜੋਗਿੰਦਰ ਸਿੰਘ, ਲੈਕਚਰਾਰ ਸਰਬਜੀਤ ਧਲੇਰ ਦਾ ਪ੍ਰਿਖਿਆ ਕੇਂਦਰ ਦੇ ਉਸਾਰੂ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਸਟੇਜ ਸੰਚਾਲਣ ਸਕੂਲ ਅਧਿਆਪਕ ਜਸਵਿੰਦਰ ਸਿੰਘ ਵਲੋਂ ਬਾਖੂਬੀ ਨਿਭਾਇਆ ਗਿਆ।

%d bloggers like this: