ਤਰਕਸ਼ੀਲ ਸੁਸਾਇਟੀ ਮਾਛੀਵਾੜਾ ਨੇ ਲੋਕਾਂ ਨੂੰ ਜਾਗਰੂਕ ਕੀਤਾ, ਭੂਤ ਪ੍ਰੇਤਾਂ ਦੀ ਕੋਈ ਹੋਂਦ ਨਹੀਂ ਹੁੰਦੀ

*ਤਰਕਸ਼ੀਲ ਸੁਸਾਇਟੀ ਮਾਛੀਵਾੜਾ ਨੇ ਲੋਕਾਂ ਨੂੰ ਜਾਗਰੂਕ ਕੀਤਾ, ਭੂਤ ਪ੍ਰੇਤਾਂ ਦੀ ਕੋਈ ਹੋਂਦ ਨਹੀਂ ਹੁੰਦੀ*ਮਾਛੀਵਾੜਾ ਸਾਹਿਬ (ਸੁਖਵਿੰਦਰ ) ਮਾਛੀਵਾੜਾ ਸ਼ਹਿਰ ਦੀਆਂ ਅੱਜ ਮੀਡੀਆ ਵਿੱਚ ਲੱਗੀਆਂ ਖਬਰਾਂ ਦਾ ਨੋਟਿਸ ਲੈਂਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਇਕਾਈ ਮਾਛੀਵਾੜਾ ਦੀ ਟੀਮ ਜਥੇਬੰਦਕ ਮੁੱਖੀ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਘਟਨਾ ਸਥਾਨ ਤੇ ਪਹੁੰਚੀ। ਸੱਭ ਤੋਂ ਪਹਿਲਾਂ ਟੀਮ ਉਸ ਘਰ ਵਿੱਚ ਪਹੁੰਚੀ ਜਿਥੇ ਕੁੱਝ ਦਿਨ ਪਹਿਲਾਂ ਦੋ ਪਰਵਾਸੀ ਮਜਦੂਰਾਂ ਦੀ ਮੌਤ ਹੋ ਗਈ ਸੀ। ਟੀਮ ਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੂਰੇ ਮੁਹੱਲੇ ਦਾ ਦੌਰਾ ਕੀਤਾ ਤੇ ਮੁਹੱਲਾ ਨਿਵਾਸੀਆਂ ਦੇ ਵਿਚਾਰ ਇਕੱਤਰ ਕੀਤੇ। ਇਸ ਸਾਰੇ ਘਟਨਾਕ੍ਰਮ ਵਿੱਚੋਂ ਜੋ ਸਾਹਮਣੇ ਆਇਆ, ਉਹ ਬੀਤੇ ਦਿਨੀਂ ਹੋਈਆਂ ਪਰਵਾਸੀ ਮਜਦੂਰਾਂ ਦੀਆਂ ਮੌਤਾਂ ਨੂੰ ਅਨਪੜ੍ਹਤਾ ਕਾਰਨ ਕੁੱਝ ਲੋਕ ਇਹ ਸੋਚ ਰਹੇ ਸਨ ਕਿ ਇਹ ਕਿਸੇ ਅਦਿਖ ਸ਼ਕਤੀ ਕਾਰਨ ਵਾਪਰਿਆ ਹੈ। ਜਦੋਂ ਕਿ ਇਹ ਮੌਤਾਂ ਅੰਧਵਿਸ਼ਵਾਸੀ ਸੋਚ ਕਾਰਨ ਸਮੇਂ ਸਿਰ ਸਹੀ ਇਲਾਜ ਨਾ ਹੋਣਾ ਤੇ ਬਾਬਿਆਂ ਦੇ ਚੱਕਰਾਂ ਵਿੱਚ ਪੈਣ ਕਾਰਨ ਇਹ ਦੁਰਘਟਨਾ ਵਾਪਰੀ ਹੈ। ਤਰਕਸ਼ੀਲ ਸੁਸਾਇਟੀ ਦੀ ਟੀਮ ਜਦੋਂ ਜਾਣਕਾਰੀ ਇਕੱਠੀ ਕਰ ਰਹੀ ਸੀ ਤਾਂ ਉਸ ਸਮੇਂ ਕੁਝ ਕੁ ਮੁਹੱਲਾ ਨਿਵਾਸੀ ਕਿਸੇ ਅਖੌਤੀ ਸਾਧ ਨੂੰ ਇਸ ਦੇ ਹੱਲ ਲਈ ਇਸ ਕਲੋਨੀ ਵਿੱਚ ਲੈ ਪਹੁੰਚੇ। ਜਦੋਂ ਉਸ ਨੂੰ ਤਰਕਸ਼ੀਲਾਂ ਦੇ ਘਟਨਾ ਸਥਾਨ ਤੇ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਕਿਸੇ ਦੇ ਘਰ ਲੁਕ ਜਾਣਾ ਹੀ ਬਿਹਤਰ ਸਮਝਿਆ। ਤਰਕਸ਼ੀਲ ਸੁਸਾਇਟੀ ਦੀ ਟੀਮ ਵੱਲੋਂ ਮੁਹੱਲਾ ਨਿਵਾਸੀਆਂ ਨੂੰ ਇਕੱਤਰ ਕਰਕੇ ਅਪੀਲ ਕੀਤੀ ਗਈ ਕਿ ਭੂਤ ਪਰੇਤ ਨਾਂ ਦੀ ਦੁਨੀਆ ਤੇ ਕੋਈ ਚੀਜ ਨਹੀਂ ਹੁੰਦੀ। ਇਹ ਤੁਹਾਡੀ ਅੰਧਵਿਸ਼ਵਾਸੀ ਸੋਚ ਦਾ ਨਤੀਜਾ ਹੈ। ਜਿਸ ਦਾ ਫਾਇਦਾ ਉਠਾ ਕੇ ਸ਼ਾਤਰ ਲੋਕ ਤੁਹਾਡਾ ਆਰਥਿਕ, ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਦੇ ਹਨ। ਸੋ ਇਸ ਲਈ ਇਨਾਂ ਦੇ ਚੁੰਗਲ ਵਿਚ ਫਸਕੇ ਆਪਣੀ ਲੁੱਟ ਨਾ ਕਰਵਾਉਣ। ਅਗਰ ਉਨਾਂ ਨੂੰ ਭਵਿੱਖ ਵਿੱਚ ਅਜਿਹੀ ਕੋਈ ਵੀ ਸਮਸਿਆ ਪੇਸ਼ ਆਉਂਦੀ ਹੈ ਤਾਂ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਹਰ ਸਮੇਂ ਹਾਜ਼ਰ ਹਨ। ਇਸ ਟੀਮ ਵਿਚ ਹੋਰਨਾ ਤੋਂ ਇਲਾਵਾ ਹਰਮਿੰਦਰ ਸਿੰਘ, ਹਰਿੰਦਰ ਸਿੰਘ, ਲਵਦੀਪ ਸਿੰਘ, ਕੁਲਦੀਪ ਸਿੰਘ, ਕੁਲਜੀਤ ਸਿੰਘ, ਮੋਹਨ ਲਾਲ, ਪ੍ਰੇਮ ਚੰਦ,ਸਦਬਲਿਹਾਰ ਕੰਗ, ਘੋਲਾ ਮਹੱਦੀ ਪੁਰ ਤੇ ਸੁਭਾਸ਼ ਚੰਦਰ ਨਾਗਪਾਲ ਆਦਿ ਹਾਜ਼ਰ ਸਨ।

%d bloggers like this: