“ਤੇ ਲੱਭ ਲਿਆ ਗਿਆ ਦਰਖਤਾਂ ਤੋਂ ਪਾਣੀ ਸੁੱਟਣ ਵਾਲਾ ਭੂਤ”

ਤੇ ਲੱਭ ਲਿਆ ਗਿਆ ਦਰਖਤਾਂ ਤੋਂ ਪਾਣੀ ਸੁੱਟਣ ਵਾਲਾ ਭੂਤ                          

ਛਾਂਦਾਰ ਸੜਕ ਤੇ ਤਪਦੀ ਦੁਪਹਿਰ ਵਿੱਚ ਸਕੂਟਰ ਜਾਂ ਸਾਇਕਲ ਤੇ ਸਫਰ ਕਰਦਿਆਂ ਕੀ ਤੁਹਾਨੂੰ ਕਦੇ ਠੰਢੇ ਠੰਢੇ ਪਾਣੀ ਦੇ ਛਿੱਟਿਆਂ ਦਾ ਅਹਿਸਾਸ ਹੋਇਆ ਹੈ, ਕਿਤੇ ਕਿਤੇ ਤਾਂ ਇਹ ਛਿੱਟੇ ਬਾਰਸ਼ ਦੀ ‘ਭੁਰ’ ਵੀ ਜਾਪਣ ਲੱਗਦੇ ਹਨ ਪਰ ਜਦੋਂ ਤੁਸੀਂ ਆਸਮਾਨ ਵੱਲ ਨਿਗਾਹ ਮਾਰਦੇ ਹੋ ਤਾਂ ਆਸਮਾਨ ਤੇ ਕਿਤੇ ਵੀ ਬੱਦਲਾਂ ਦਾ ਨਾਮ-ਨਿਸ਼ਾਨ ਨਜਰ ਨਹੀੰ ਆਉਂਦਾ, ਅਜਿਹੇ ਮੌਕੇ ਜਿਆਦਾ ਲੋਕ ਤਾਂ ਦਰਖਤਾਂ ਉਪਰ ਕਿਸੇ ਪੰਛੀ ਦੇ ਬੈਠੇ ਹੋਣ ਸਬੰਧੀ ਸੋਚ ਲੈਂਦੇ ਹਨ, ਕੁੱਝ ਇਸਨੂੰ ਹਵਾ ਵਿਚਲੀ ਨਮੀਂ ਸਮਝਕੇ ਆਪਣਾ ਮਨ ਟਿਕਾ ਲੈਂਦੇ ਹਨ, ਪ੍ਰਤੂੰ ਕਮਜੋਰ ਮਾਨਸਿਕਤਾ ਵਾਲੇ ਲੋਕ ‘ਇਸ ਨੁੰ ਅੰਧਵਿਸਵਾਸ ਕਰਕੇ ਕਿਸੇ ਭੁਤ ਤਾਂ ਉਪਰੀ ਹਵਾ ਦੇ ਹੋਣ ਨਾਲ ਜੋੜ ਲੈਂਦੇ ਹਨ’ ਅਤੇ ਅਜਿਹੀ ਥਾਂ ਤੋਂ ਲੰਘਣ ਤੋਂ ਗੁਰੇਜ ਕਰਨ ਲੱਗਦੇ ਹਨ। ਪਰ ਕੀ ਤੁਸੀਂ ਕਦੇ ਇਸਦੀ ਛਾਨਬੀਨ ਵਿੱਚ ਕਦੇ ਪਏ ਹੋ।

ਅਜਿਹੀ ਹੀੌ ਇੱਕ ਘਟਨਾ ਦਾ ਨੋਟਿਸ ਪਹਿਲਾਂ ਭਦੌੜ (ਜਿਲਾ ਬਰਨਾਲਾ) ਦੇ ਪੱਖੋ ਕੈਂਚੀਆਂ ਨੇੜੇ ਅਤੇ ਫੇਰ ਮਾਲੇਰਕੋਟਲਾ ਰਾਏਕੋਟ ਰੋਡ ਤੇ ਸ਼ੇਰਗੜ ਚੀਮਾਂ ਦੇ ਲੋਕਾਂ ਵਲੋਂ ਤਰਕਸ਼ੀਲ ਸੋਸਾਇਟੀ ਕੋਲ ਰਿਪੋਰਟ ਕੀਤੀ ਗਈ। ਇਸ ਤਹਿਤ ਲੱਗਭਗ ਪਿਛਲੇ ਤਿੰਨ ਚਾਰ ਸਾਲਾਂ ਤੋਂ ਪਿੰਡ ਸ਼ੇਰਗੜ੍ਹ ਚੀਮਾ ਤੋਂ ਮਲੇਰਕੋਟਲਾ ਨੂੰ ਜਾਂਦਿਆਂ ਮਲੇਰਕੋਟਲਾ ਰਾਏਕੋਟ ਮੁੱਖ ਮਾਰਗ ਦੇ ਦੋਵੇਂ ਪਾਸੇ ਖੜ੍ਹੇ ਦਰਖਤਾਂ ਤੋਂ ਕਾਫ਼ੀ ਤਾਦਾਦ ‘ਚ ਪਾਣੀ ਦੀਆਂ ਬੂੰਦਾਂ ਡਿਗਦੀਆਂ ਸਨ, ਜਿਸ ਫ਼ਨਬਸਪ;ਨੂੰ ਲੈ ਕੇ ਸੜਕ ਤੋਂ ਲੰਘਣ ਵਾਲੇ ਲੋਕ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਣ ਲੱਗ ਪਏ ਸਨ ਪਰੰਤੂ ਹੌਲੀ ਹੌਲੀ ਕਈ ਪਿੰਡਾਂ ਵਿਚ ਕਿਸੇ ਭੂਤ ਪ੍ਰੇਤ ਜਾਂ ਕੋਈ ਹੋਰ ‘ਚੀਜ਼’ਹੋਣ ਦੀ ਵਿਸ਼ੇਸ਼ ਚਰਚਾ ਪਿੰਡ-ਪਿੰਡ ਹੋਣ ਲੱਗ ਪਈ ਸੀ .ਅਜਿਹਾ ਹੀ ਵਰਤਾਰਾ ਭਦੌੜ ਵਿਖੇ ਰਿਪੋਰਟ ਹੋਇਆ।

ਭਦੌੜ ਵਿਖੇ ਤਰਕਸ਼ੀਲ ਆਗੂ ਰਾਜਿੰਦਰ ਭਦੌੜ ਅਤੇ ਗੁਰਪ੍ਰੀਤ ਸ਼ਹਿਣਾ ਅਤੇ ਮਾਲੇਰਕੋਟਲਾ ਵਿਖੇ ਡਾ.ਮਜੀਦ ਆਜਾਦ ਅਤੇ ਸਰਾਜ ਅਨਵਰ ਦੀ ਟੀਮ ਵਲੋਂ ਵਰਤਾਰੇ ਵਾਲੇ ਸਥਾਨ ਤੇ ਜਾਕੇ ਇਸ ਦੀ ਤਫਤੀਸ਼ ਕੀਤੀ ਗਈ , ਮਾਮਲੇ ਨੂੰ ਬਾਰੀਕੀ ਨਾਲ ਵੇਖਦਿਆਂ ਬਹੁਤ ਛੇਤੀ ਇਸ ਵਿਚਲਾ ਭੇਦ ਸਮਝ ਆ ਗਿਆ,ਫ਼ਨਬਸਪ; ਇਹ ਡਿੱਗ ਰਹੀਆਂ ਪਾਣੀਆਂ ਦੀਆਂ ਬੂੰਦਾਂ ਕੋਈ ਕੌਤਕ ਜਾਂ ਕੋਈ ਅਨੋਖੀ ਅਣਹੋਣੀ ਨਹੀਂ ਸ ਿ. ਇਹ ਵਰਤਾਰਾ ਸ਼ਰੀਹ ਅਤੇ ਟਾਹਲੀ ਦੇ ਦਰਖ਼ਤ ‘ਤੇ ਜ਼ਿਆਦਾ ਹੋ ਰਿਹਾ ਸੀ, ਜਿੱਥੇ ਇਕ ਖ਼ਾਸ ਕਿਸਮ ਦਾ ਜੀਵ ਕੀਟ (ਜਿਸ ਨੂੰ ਆਮ ਭਾਸ਼ਾ ਵਿੱਚ ਬੀਂਡਾ ਵੀ ਕਹਾ ਜਾਂਦਾ ਹੈ) ਰਹਿੰਦਾ ਹੈ ਜੋ ਆਪਣੇ ਸਰੀਰ ‘ਚੋਂ ਪਾਣੀ ਇਕ ਪਿਚਕਾਰੀ ਦੇ ਰੂਪ ‘ਚ ਬਾਹਰ ਸੁੱਟਦਾ ਹੈ ਜੋ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਛਿੱਟਿਆਂ ਦੇ ਰੂਪ ‘ਚ ਮੀਂਹ ਵਾਂਗ ਲੱਗਦਾ ਹੈ . ਸ਼ੇਰਗੜ ਚੀਮਾ ਨੜੇ ਇਸ ਮੌਕੇ ਘਟਨਾ ਸਥਾਨ ‘ਤੇ ਬਿੱਕਰ ਸਿੰਘ, ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਤੇ ਲੇਖਕ ਰਾਜੇਸ਼ ਰਿਖੀ, ਹਰਵੀਰ ਸਿੰਘ ਕਾਲਾ, ਮਾ. ਹਰੀ ਸਿੰਘ ਰੋਹੀੜਾ, ਜਗਦੀਪ ਸਿੰਘ ਕਾਲਾ, ਖੁਸ਼ਪ੍ਰੀਤ ਸਿੰਘ ਮਨੀ, ਜਸਵੀਰ ਸਿੰਘ ਜੱਸੀ ਅਤੇ ਸਰਾਜ ਅਨਵਰ ਸਮੇਤ ਹਾਜ਼ਰ ਲੋਕਾਂ ਨੂੰ ਇਸ ‘ਟਿੱਡੇ’ ਨੂੰ ਫੜ ਕੇ ਇਕ ਰੁਮਾਲ ‘ਚ ਕੈਦ ਕਰਨ ਉਪਰੰਤ ਵਿਖਾਇਆ ਕਿ ਇਹ ਜੀਵ ਕਿਵੇਂ ਆਪਣੇ ਅੰਦਰੋਂ ਪਾਣੀ ਬਾਹਰ ਕੱਢਦਾ ਹੈ , ਅਤੇ ਇਹ ਦਿਖਾ ਦਿੱਤਾ ਗਿਆ ਕਿ ਇਸ ਪਿਛੇ ਲਿਸੇ ਤਰਾਂ ਦਾ ਕੋਈ ਭੂਤ-ਪ੍ਰੇਤ ਨਹੀਂ ਹੈ।

ਇਸ ਕੀਟ ਸਬੰਧੀ ਕੁੱਝ ਜਾਨਕਾਰੀ: ਇਸ ਕੀਟ ਨੂੰ ਅਸੀਂ ਸਾਰੇ ਭਲੀ-ਭਾਂਤੀ ਜਾਨਦੇ ਹਾਂ, ਟਿਕੀ ਰਾਤ ਜਾ ਟਿਕੀ ਦੁਪਹਿਰ ਵੇਲੇ ਰਾਤ ਵੇਲੇ ‘ਟੈਂ-ਟੈਂ’ ਦੀ ਆਵਾਜ ‘ਇਸ ਕੀਟ’ ਦੁਆਰਾ ਹੀ ਕੱਢੀ ਜਾਂਦੀ ਹੈ, ਇਸ ਨੂੰ ਆਮ ਭਾਸ਼ਾ ਵਿੱਚ ਲੋਕ ਬੀਂਡਾ ਵੀ ਬੋਲਦੇ ਹਨ, ਅਤੇ ਅਜਿਹੀ ਆਵਾਜ ਨੂੰ ਬੀਂਡੇ ਦਾ ਬੋਲਣਾ ਵੀ ਕਿਹਾ ਜਾਂਦਾ ਹੈ। ਇਸ ਕੀਟ ਦਾ ਵਿਗਿਆਨਕ ਨਾਮ ‘ਸਕਾਡਾ’  (cicada)  ਇਸਦੀ ਹੋਰ ਜਾਨਕਾਰੀ ਤਹਿਤ  Kingdom: Animalia,  Phyllum: Arthropoda, Class: Insecta, Order: Lepidoptera, Family: Nymhalidae, Genus: cicada  (c. Zibia) , Scientist: Hewitson (1858)  ਹੈ।

ਇਹ ਪਾਣੀ ਕਿਉਂ ਸੱਟਦਾ ਹੈ: ਇਸਦਾ ਜੰਨਣ ਸਮਾਂ ਬਸੰਤ ਰੁੱਤ ਮਾਰਚ ਤੋਂ ਜੁਲਾਈ ਅਗਸਤ ਤੱਕ ਹੁੰਦਾ ਹੈ, ਇਸ ਸਮੇਂ ਦੌਰਾਨ ਇਹ ਕੀਟ ਆਪਣੇ ਸਰੀਰ ਚੋਂ ‘ਪਾਣੀ ਰੂਪੀ ਦ੍ਰਵ’ ਦੀਫ਼ਨਬਸਪ; ਧਾਰ ਮਾਰਦਾ ਹੈ, ਇਹ ਪਾਣੀ ਰੂਪੀ ਦ੍ਰਵ ‘ਹਾਰਮੋਨ, ਫੈਰੋਮੋਨ ਅਤੇ ਪਾਣੀ ਦਾ ਮਿਕਸ’ ਹੁੰਦਾ ਹੈ, ਇਸ ਕਿਰਿਆ ਰਾਹੀਂ ਇਕੱ ਤਾਂ ਇਹ ਕੀਟ ਮਾਦਾ ਨਂੂੰ ਆਕਰਸ਼ਤ ਕਰਦਾ ਹੈ, ਇਸਦੇ ਨਾਲ ਹੀ ਅਤਿ-ਗਰਮੀ ਦੇ ਸੀਜਨ ਵਿੱਚ ਇਸਦੇ ਸਰੀਰ ਨੂੰ ਵੀ ਠੰਡਕ ਮਿਲਦੀ ਹੈ ਅਤੇ ਸਰੀਰ ਦਾ ਤਾਪਮਾਨ ਘਟਾਉਣ ਵਿੱਚ ਸਹਾਈ ਹੁੰਦਾ ਹੈ। ਇਸ ਕੀਟ ਦੀ ਬਹੁਤੀ ਆਬਾਦੀ ਬਹੁਤੀ ਨਮੀ ਵਾਲੇ ਦਰਕਤ ਜਿਵੇਂ ਸਿੰਮਲ, ਸਰੀਂਹ, ਬੇਰੀ ਆਦਿ ਉਪਰ ਜਿਆਦਾ ਹੁੰਦੀ ਹੈ, ਇਸ ਲਈ ਜਿੱਥੇ ਇਹ ਦਰਖਤ ਜਿਆਦਾ ਹੁੰਦੇ ਹਨ, ਉੱਥੇ ਇਹ ਪਾਣੀ ਦੇ ਛਿੱਟਿਆਂ ਦਾ ਵਰਤਾਰਾ ਜਿਆਦਾ ਵੇਖਣ ਨੂੰ ਮਿਲਦਾ ਹੈ।ਵਾਤਾਵਰਨ ਦਾ ਤਾਪਮਾਨ 39 ਡਿਗਰੀ ਸੈਂਟੀਗਰੇਡ ਤੋਂ ਉੱਪਰ ਵਧ ਜਾਣ ਤੇ ਇਹ ਵਰਤਾਰਾ ਹੋਰ ਵੀ ਵੱਧ ਹੋ ਜਾਂਦਾ ਹੈ। ਇਹ ਕੀਟ ਜਿੰਨਾ ਜਿਆਦਾ ਦ੍ਰਵ ਸਰੀਰ ਚੋਂ ਬਾਹਰ ਸੁਟਦਾ ਹੈ, ਉੂੰਨਾ ਹੀ ਜਿਆਦਾ ਦ੍ਰਵ ਇਹ ਦਰਖਤ ਦੇ ਤਣੇ ਵਿੱਚੋਂ ਚੂਸਦਾ ਹੈ।

ਅਜਿਹਾ ਵਰਤਾਰਾ ਸਾਨੂੰੰ ਉਸ ਹਰ ਮਾਰਗ ਉਪਰ ਮਿਲ ਜਾਵੇਗਾ ਜਿੱਥੇ ਅਜਿਹੇ ਦਰਕਤਾਂ ਦੀ ਜਿਆਦਾ ਆਂਬਾਦੀ ਹੈ। ਇਸ ਲਈ ਮੌਜੂਦਾ ਦੌਰ ਵਿੱਚ ਲੋੜ ਹੈ ਹਰ ਵਰਤਾਰੇ ਨੂੰ ਵਿਗਿਆਬਕ ਸੁਝ ਨਾਲ ਸਮਝਣ ਦੀ , ਤਾਂ ਹੀ ਸਮਾਜ ਵਿੱਚੋਂ ਅੰਧਵਿਸਵਾਸ਼ ਦਾ ਨਾਸ਼ ਹੋ ਸਕਦਾ ਹੈ।

 

                               ਲੇਖਕ: ਡਾ.ਮਜੀਦ ਆਜਾਦ,  ਸੰਪਰਕ: 9815254200

%d bloggers like this: