ਮੈਗਜੀਨ ਦਾ ਨਵਾਂ ਅੰਕ ਰਿਲੀਜ ਕਰਕੇ ਕੀਤੀ ‘ਤਰਕਸੀਲ ਚੇਤਨਾ ਹਫਤਾ’ ਦੀ ਸ਼ੁਰੂਆਤ

ਡਾ.ਨਰਿੰਦਰ ਦਬੋਲਕਰ ਨੂੰ ਸ਼ਰਧਾਂਜਲੀ ਵਜੋਂ ਮਹਿੰਮ ਤਹਿਤ ਜੋੜੇ ਜਾਣਗੇ ਤਰਕਸ਼ੀਲ ਮੈਗਜੀਨ ਦੇ ਨਵੇਂ ਪਾਠਕ

ਮਾਲੇਰਕੋਟਲਾ (ANS) ਤਰਕਸ਼ੀਲ ਸੋਸਾਇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਿਤੀ 13 ਅਗਸਤ ਤੋਂ 20 ਅਗਸਤ ਤੱਕ ਡਾ. ਨਰਿੰਦਰ ਦਬੋਲਕਰ ਜੀ ਦੀ ਯਾਦ ਵਿੱਚ ਤਰਕਸੀਲ ਚੇਤਨਾ ਹਫਤਾ ਪੂਰੇ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ।ਯਾਦ ਰਹੇ ਕਿ ਪਿਛਲੇ ਕੁੱਝ ਸਾਲ ਪਹਿਲਾਂ ਫਾਸ਼ੀਵਾਦੀ ਤਾਕਤਾਂ ਦੁਆਰਾ ਡਾ. ਨਰਿੰਦਰ ਦਬੋਲਕਰ ਦੀ ਹੱਤਿਆ ਕਰ ਦਿੱਤੀ ਗਈ ਸੀ।
ਤਰਕਸੀਲ ਚੇਤਨਾ ਹਫਤਾ ਤਹਿਤ ਪੂਰੇ ਪੰਜਾਬ ਵਿੱਚ ਤਰਕਸ਼ੀਲ ਮੈਗਜੀਨ ਦੇ ਨਵੇਂ ਪਾਠਕ ਜੋੜੇ ਜਾਣਗੇ , ਤਾਂ ਕਿ ਵਿਗਿਆਣਕ ਸੋਚ ਨੂੰ ਹਰ ਘਰ ਤੱਕ ਪਹੁੰਚਾਇਆ ਜਾ ਸਕੇ। ਇਸ ਤਹਿਤ ਇਕਾਈ ਮਾਲੇਰਕੋਟਲਾ ਵੱਲੋੋਂ ਆਪਣੇ ਖੇਤਰ ਅਧੀਨ ਅੱਜ ਸ਼ੁਰੂਆਤ ‘ਆਬਾਨ ਪਬਲਿਕ ਸਕੂਲ’ ਮਾਲੇਰਕੋਟਲਾ ਵਿਖੇ ਤਰਕਸ਼ੀਲ ਮੈਗਜੀਨ ਦੀ ਮੈਂਬਰਸ਼ਿਪ ਕੱਟਕੇ ਕੀਤੀ ਗਈ, ਇਸ ਮੌਕੇ ਸਕੂਲ ਵਿਖੇ ‘ਵਿਗਿਆਨਕ ਸੋਚ ਅਤੇ ਇਸਦੀ ਮਹੱਤਤਾ’ ਵਿਸ਼ੇ ਤੇ ਵਿਦਿਆਰਥੀਆ ਨੂੰ ਸੰਬੋਧਨ ਵੀ ਕੀਤਾ ਗਿਆ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਸੋਸਾਇਟੀ ਦੇ ਜੋਨਲ ਮੀਡੀਆਂ ਮੁਖੀ ਡਾ.ਮਜੀਦ ਅਜਾਦ ਨੇ ਕਿਹਾ ਕਿ ਵਿਦਿਆਰਥੀਆਂ ਲਈ ਲਈ ਵਿਗਿਆਨਕ ਸੋਚ ਦੀ ਬਹੁਤ ਜਿਆਦਾ ਮਹੱਤਤਾ ਹੈ, ਕਿਉਕਿ ਉਹਨਾਂ ਨੇ ਦੇਸ਼ ਅਤੇ ਸਮਾਜ ਦਾ ਭਵਿੱਖ ਬਨਣਾ ਹੈ।
ਇਸ ਮੌਕੇ ਸੋਸਾਇਟੀ ਦੇ ਮਾਨਸਿਕ ਸੇਹਤ ਵਿਭਾਗ ਮੁਖੀ ਮਾਸਟਰ ਮੇਜਰ ਸਿੰਘ ਸੋਹੀ ਨੇ ਅਜੋਕੀਆਂ ‘ਗੱਤਾਂ ਕੱਟਣ ਦੀਆਂ ਘਟਨਾਵਾਂ’ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਬਿੱਟੂ ਨੰਗਲ ਦੁਆਰਾ ‘ਬਿਨਾਂ ਕੈਂਚੀ ਤੋਂ ਰੱਸੀ ਕੱਟਣ’ ਆਦਿ ਜਿਹੇ ਜਾਦੂ ਦੇ ਟਰਿੱਕ ਦਿਖਾ ਕੇ ਵਿਦਿਆਰਥੀਆਂ ਨੂੰ ਦਸਿਆ ਕਿ ਜਾਦੂ ਸਿਰਫ ਇੱਕ ਕਲਾ ਹੈ।
ਇਸ ਮੌਕੇ ਸੋਸਾਇਟੀ ਦੀ ‘ਸੱਭ ਤੋਂ ਵਧੀਆ ਸਵਾਲ’ ਨਾਮੀ ਨਿਵੇਕਲੀ ਪ੍ਰਤੀਯੋਗਤਾ ਤਹਿਤ ਜੇਤੂ ਵਿਦਿਆਰਥਨ ਸਨਾ ਅਤੇ ਤਰਨਵੀਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਆਬਾਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਅਸ਼ਰਫ ਅਤੇ ਅਲਮਾਇਟੀ ਪਬਲਿਕ ਸਕੂਲ ਜਮਾਲਪੁਰਾ ਦੇ ਪ੍ਰਿਸੀਪਲ ਮੁਹੰਮਦ ਸ਼ਫੀਕ ਦੀ ਮੌਜੂਦਗੀ ਵਿੱਚ ਤਰਕਸ਼ੀਲ ਮੈਗਜੀਨ ਦਾ ਨਵਾਂ ਅੰਕ ਰਿਲੀਜ ਕਰਦਿਆ ‘ਤਰਕਸੀਲ ਚੇਤਨਾ ਹਫਤਾ’ ਦੀ ਰਸਮੀ ਸ਼ੁਰੂਆਤ ਕੀਤੀ ਗਈ।

%d bloggers like this: