ਸ਼ਹੀਦ ਉੱਧਮ ਸਿਘ ਅਤੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪ੍ਰਿਖਿਆ ਕਰਵਾਈ

ਸੂਬਾ-ਪੱਧਰੀ ਨਤੀਜਾ 16 ਜੁਲਾਈ ਨੂੰ ਅਤੇ ਕੇਂਦਰ ਪੱਧਰੀ ਨਤੀਜਾ 17 ਨੂੰ ਹੋਵੇਗਾ ਘੋਸ਼ਿਤ

ਲਧਿਆਣਾ : ਸ਼ਹੀਦ ਉੱਧਮ ਸਿੰਘ ਅਤੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਫ਼ਨਬਸਪ;ਦੀ ਯਾਦ ਵਿੱਚ ‘ਵਿਦਿਆਰਥੀ ਚੇਤਨਾ ਪਰਖ ਪ੍ਰਿਖਿਆ’ ਕਰਵਾਈ ਗਈ।

 ਤਰਕਸ਼ੀਲ ਸੁਸਾਇਟੀ ਪੰਜਾਬ ਦੁਆਰਾ ਆਯੋਜਿਤ ਇਸ ਪ੍ਰਿਖਿਆ ਦਾ ਮੁੱਖ-ਮੰਤਵ ਵਿਦਿਆਰਥੀਆਂ ਵਿੱਚ ਸਰਦਾਰ ਉੱਧਮ ਸਿੰਘ ਦੇ ਜੀਵਣ, ਚਰਿੱਤਰ, ਸੰਘਰਸ ਅਤੇ ਉਹਨਾਂ ਦੇ ਵਿਚਾਰਾਂ ਨੂੰ ਪਹੁਚਾਉਣਾ ਹੈ। ਅਤੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਸਬੰਧੀ ਗਿਆਨ ਦੇ ਬਹਾਨੇ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਪੈਦਾ ਕਰਨਾ ਹੈ।

ਇਸ ਤਹਿਤ ਜੋਨ ਲਧਿਆਣਾ ਅਧੀਨ ਪੈਂਦੀਆ 8 ਤਰਕਸ਼ੀਲ ਇਕਾਈਆ ਚੋਂ 5 ਇਕਾਈਆਂ ਅਧੀਨ ਬਨਾਏ ਗਏ 7ਫ਼ਨਬਸਪ; ਪ੍ਰਿਖਿਆ ਕੈਂਦਰਾਂ ਵਿੱਚ 475 ਵਿਅਿਾਰਥੀਆ ਨੇ ਭਾਗ ਲਿਆ। ਇਹਨਾਂ ਪ੍ਰਿਖਿਆ ਪੇਪਰਾਂ ਦੀ ਮਾਰਕਿੰਗ ਮੌਕੇ ਤੇ ਹੀ ਕਰਕੇ ਰਿਜੱਲਟ ਬਨਾਕੇ ਤਰਕਸ਼ੀਲ ਸੋਸਾਇਟੀ ਦੇ ਮੁੱਖ- ਦਫਤਰ ਬਰਨਾਲਾ ਨੂੰ ਭੇਜ ਦਿੱਤਾ ਗਿਆ।ਇਸਦਾ ਸੂਬਾ-ਪੱਧਰੀ ਨਤੀਜਾ ਤੇ 16 ਜੁਲਾਈਫ਼ਨਬਸਪ; ਨੂੰ ਅਤੇ ਸੈਂਟਰ-ਪੱਧਰ ਤੇ 17 ਜੁਲਾਈ ਨੂੰ ਐਲਾਣਿਆ ਜਾਵੇਗਾ।

 ਇਸ ਟੈਸਟ ਵਾਸਤੇ ਇਕਾਈ ਮਾਲੇਰਕੋਟਲਾ ਅਧੀਨ ਸਰਕਾਰੀ ਸੀਨੀਅਰ. ਸਕੈਡਰੀ ਸਕੂਲ, ਸੰਦੌੜ ਵਾਸਤੇ ਸਰਬਜੀਤ ਧਲੇਰ, ਇਕਾਈ ਕੋਹਾੜਾ ਅਧੀਨ ਸਰਕਾਰੀ ਹਾਈ ਸਕੂਲ ਕੋਹਾੜਾ ਵਾਸਤੇ ਰਾਜਿਦਰ ਜੰਡਾਲੀ, ਸਰਕਾਰੀ ਸੀ,ਸੈਕੰ.ਸਕੂਲ ਸਮਾਰਾਲਾ ਵਾਸਤੇ ਦੀਪ ਦਿਲਬਰ ,ਸਰਕਾਰੀ ਹਾਈ ਸਕੂਲ ਸ਼ਿਮਲਾਪੁਰੀ ਵਾਸਤੇ ਆਤਮਾ ਸਿੰਘ  ,ਸ.ਸ.ਸ.ਸਕੂਲ ਮਨਸੂਰਾਂ ਵਾਸਤੇ ਬਲਵਿੰਦਰ ਸਿੰਘ , ਸਰਕਾਰੀ ਹਾਈ ਸਕੂਲ ਸਿਧਾਰ ਵਾਸਤੇ ਕਰਨੈਲ ਸਿੰਘ  ਸਰਕਾਰੀ ਹਾਈ ਸਕੂਲ ਜਗਰਾਉਂ  ਵਾਸਤੇ ਚਰਨਪ੍ਰੀਤ ਸਿੰਘ ਨੇ ਬਤੌਰ ਸੈਂਟਰ ਇਂਚਾਰਜ ਡਿਉਟੀ ਨਿਭਾਈ।

ਇਸ ਮੌਕੇ ਤਰਕਸ਼ੀਲ ਜੋਨ ਲੁਧਿਆਣਾ ਦੇ ਮੁਖੀ ਦਲਵੀਰ ਕਟਾਣੀ ਅਤੇ ਮੀਡੀਆ-ਮੁਖੀ ਆਗੂ ਡਾ.ਮਜੀਦ ਅਜਾਦ ਨੇ ਕਿਹਾ ਕਿ ਇਸ ਟੈਸਟ ਵਿੱਚ ਉੱਚ ਸਥਾਨ ਪ੍ਰਾਪਤ ਵਾਲੇ ਵਿਦਿਆਰਥੀਆ ਨੂੰ ਦਿਲ-ਖਿਚਵੇਂ ਇਨਾਮ ਮਿਤੀ 20 ਅਗਸਤ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾ-ਪੱਧਰੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਜਾਵੇਗਾ।ਇਸਦੇ ਨਾਲ ਹੀ ਸਥਾਨਕ ਪੱਧਰ ਤੇ ਸੈਂਟਰ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀ ਸਵੇਰ ਦੀ ਸਭਾ ਮੋਕੇ ਸਨਮਾਨਿਤ ਕੀਤੇ ਜਾਨਗੇ।

 ਇਸ ਪ੍ਰਿਖਿਆ ਨੂੰ ਸਿਰੇ-ਚੜਾਉਣ ਲਈ ਸੂਬਾ ਇੰਚਾਰਜ ਰਾਜਿੰਦਰ ਭਦੌੜ ਨੇ ਅਤੇ ਜੱਥੇਬੰਦਕ ਮੁਖੀ ਦਲਵੀਰ ਕਟਾਣੀ, ਆਤਮਾ ਸਿੰਘ ਆਦਿ ਜੋਨਲ ਨਿਰਿਖਿਅਕ ਦੇ ਤੌਰ ਤੇ ਡਿਉਟੀ ਨਿਭਾਈ।

ਇਸ ਮੌਕੇ ਹੋਰਨਾਂ ਤੋਂ ਬਿਨਾਂ ਆਤਮਾਂ ਸਿੰਘ ਲੁਧਿਆਣਾ, ਬਖਸ਼ੀ ਰਾਮ, ਕਰਨੈਲ ਸਿੰਘ, ਨਛਤਰ ਸਿੰਘ ਜਰਗ ਆਦਿ ਨੇ ਲਧਿਆਣਾ ਜੋਨ ਅਧੀਨ ਪੈਂਦੀਆਂ ਇਕਾਈਆਂ ਮਾਲੇਰ ਕੋਟਲਾ, ਸਾਹਨੇਵਾਲ, ਲੁਧਿਆਣਾ, ਜਗਰਾਉਂ, ਸਿਧਾਰ, ਸਮਰਾਲਾ , ਜਰਗ ਤੋਂ ਤਰਕਸ਼ੀਲ ਮੈਂਬਰਾਂ ਨੇ ਭਾਗ ਲਿਆ।

%d bloggers like this: