ਸ਼ਹੀਦ ਭਗਤ ਸਿੰਘ ਨੂੰ ਸਮਰਪਿਤ  ਚੇਤਨਾ ਪ੍ਰਿਖਿਆ ਕਰਵਾਈ;

ਸੂਬਾ-ਪੱਧਰੀ ਨਤੀਜਾ 2 ਨੂੰ ਅਤੇ ਕੇਂਦਰ ਪੱਧਰੀ ਨਤੀਜਾ 3  ਨੂੰ ਹੋਵੇਗਾ ਘੋਸ਼ਿਤ
ਲਧਿਆਣਾ ( ANS ) ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ-ਦਿਵਸ਼ ਦੀ ਯਾਦ ਵਿੱਚ‘ਵਿਦਿਆਰਥੀ ਚੇਤਨਾ ਪਰਖ ਪ੍ਰਿਖਿਆ’ ਕਰਵਾਈ ਗਈ।
      ਤਰਕਸ਼ੀਲ ਸੁਸਾਇਟੀ ਪੰਜਾਬ ਦੁਆਰਾ ਆਯੋਜਿਤ ਇਸ ਪ੍ਰਿਖਿਆ ਦਾ ਮੁੱਖ-ਮੰਤਵ ਵਿਦਿਆਰਥੀਆਂ ਵਿੱਚ ਸਰਦਾਰ ਭਗਤ ਸਿੰਘ ਦੇ ਜੀਵਣ, ਚਰਿੱਤਰ, ਸੰਘਰਸ ਅਤੇ ਉਹਨਾਂ ਦੇ ਵਿਚਾਰਾਂ ਨੂੰ ਪਹੁਚਾਉਣਾ ਹੈ।
      ਇਸ ਤਹਿਤ ਜੋਨ ਲਧਿਆਣਾ ਅਧੀਨ ਪੈਂਦੀਆ 8 ਤਰਕਸ਼ੀਲ ਇਕਾਈਆ ਚੋਂ 5 ਇਕਾਈਆਂ ਅਧੀਨ ਬਨਾਏ ਗਏ 9  ਪ੍ਰਿਖਿਆ ਕੈਂਦਰਾਂ ਵਿੱਚ ਲੜਕੀਆਂ 193 ਲੜਕੇ 74 ਸਮੇਤ ਕੁਲੱ 267 ਵਿਅਿਾਰਥੀਆ ਨੇ ਭਾਗ ਲਿਆ। ਇਹਨਾਂ ਪ੍ਰਿਖਿਆ ਪੇਪਰਾਂ ਦੀ ਮਾਰਕਿੰਗ ਮੌਕੇ ਤੇ ਹੀ ਕਰਕੇ ਰਿਜੱਲਟ ਬਨਾਕੇ ਤਰਕਸ਼ੀਲ ਸੋਸਾਇਟੀ ਦੇ ਮੁੱਖ- ਦਫਤਰ ਬਰਨਾਲਾ ਨੂੰ ਭੇਜ ਦਿੱਤਾ ਗਿਆ।ਇਸਦਾ ਸੂਬਾ-ਪੱਧਰੀ ਨਤੀਜਾ ਤੇ 2 ਅਕਤੂਬਰ ਨੂੰ ਅਤੇ ਸੈਂਟਰ-ਪੱਧਰ ਤੇ 3 ਅਕਤੂਬਰ ਨੂੰ ਐਲਾਣਿਆ ਜਾਵੇਗਾ।
     ਇਸ ਟੈਸਟ ਵਾਸਤੇ ਇਕਾਈ ਮਾਲੇਰਕੋਟਲਾ ਅਧੀਨ ਸਰਕਾਰੀ ਸੀਨੀਅਰ. ਸਕੈਡਰੀ ਸਕੂਲ,ਸੰਦੌੜ ਵਾਸਤੇ ਸਰਬਜੀਤ ਧਲੇਰ,  ਸਰਕਾਰੀ ਸੀਨੀਅਰ. ਸਕੈਡਰੀ ਸਕੂਲ,ਬਾਗੜੀਆ ਵਾਸਤੇ ਮੋਹਨ ਬਡਲਾ , ਇਕਾਈ ਕੋਹਾੜਾ ਅਧੀਨ ਸਰਕਾਰੀ ਹਾਈ ਸਕੂਲ ਕੋਹਾੜਾ ਵਾਸਤੇ ਰਾਜਿਹੰਦਰ ਜੰਡਾਲੀ,ਸਰਕਾਰੀ ਸੀ,ਸੈਕੰ.ਸਕੂਲ ਸਮਾਰਾਲਾ ਵਾਸਤੇ ਬਖਸ਼ੀ ਰਾਮ,ਸਰਕਾਰੀ ਹਾਈ ਸਕੂਲ ਜਵੱਦੀ ਵਾਸਤੇ ਜਸਵੰਤ ਜੀਰਖ , ਸਰਕਾਰੀ ਹਾਈ ਸਕੂਲ ਲਾਲਤੋਂ ਵਾਸਤੇ ਸੁਖਵਿੰਦਰ ਲੀਲ , ਸਰਕਾਰੀ ਹਾਈ ਸਕੂਲ ਕਾਉਂਕੇ ਕਲਾਂ ਵਾਸਤੇ ਕੰਵਲਜੀਤ ਸਿੰਘ ਸਰਕਾਰੀ ਹਾਈ ਸਕੂਲ ਸਿਧਾਰ ਵਾਸਤੇ ਹਰੀਸ਼ ਜੀ ਨੇ ਬਤੌਰ ਸੈਂਟਰ ਇਂਚਾਰਜ ਡਿਉਟੀ ਨਿਭਾਈ।
     ਇਸ ਮੌਕੇ ਤਰਕਸ਼ੀਲ ਜੋਨ ਲੁਧਿਆਣਾ ਦੇ ਮੀਡੀਆ-ਮੁਖੀ ਆਗੂ ਡਾ.ਮਜੀਦ ਅਜਾਦ ਨੇ ਕਿਹਾ ਕਿ ਇਸ ਟੈਸਟ ਵਿੱਚ ਉੱਚ ਸਥਾਨ ਪ੍ਰਾਪਤ ਵਾਲੇ ਵਿਦਿਆਰਥੀਆ ਨੂੰ ਦਿਲ-ਖਿਚਵੇਂ ਇਨਾਮ ਮਿਤੀ 3 ਅਕਤੂਬਰ ਨੂੰ ਉਹਨਾਂ ਦੇ ਸਕੂਲਾਂ ਵਿੱਚ ਦਿੱਤੇ ਜਾਣਗੇ।
     ਇਸ ਪ੍ਰਿਖਿਆ ਨੂੰ ਸਿਰੇ-ਚੜਾਉਣ ਲਈ ਸੂਬਾ ਇੰਚਾਰਜ ਮਸਟਰ ਤਰਲੋਚਨ ਸਮਰਾਲਾ ਨੇ ਅਤੇ ਜੱਥੇਬੰਦਕ ਮੁਖੀ ਦਲਵੀਰ ਕਟਾਣੀ, ਆਤਮਾ ਸਿੰਘ ਆਦਿ ਜੋਨਲ ਨਿਰਿਖਿਅਕ ਦੇ ਤੌਰ ਤੇ
ਡਿਉਟੀ ਨਿਭਾਈ।

%d bloggers like this: