ਸਰਕਾਰ ਦੇ ਮੰਤਰੀ ਅੰਧ ਵਿਸ਼ਵਾਸ ਫੈਲਾਉਣਾ ਬੰਦ ਕਰਨ

*ਸਰਕਾਰ ਦੇ ਮੰਤਰੀ ਅੰਧ ਵਿਸ਼ਵਾਸ ਫੈਲਾਉਣਾ ਬੰਦ ਕਰਨ ਅਤੇ ਸਰਕਾਰ ਉਹਨਾਂ ਦੀ ਸੋਚ ਵਿਗਿਆਨਿਕ ਬਣਾਉਣ ਦੇ ਉਪਰਾਲੇ ਕਰੇ:- ਤਰਕਸ਼ੀਲ ਸੋਸਾਇਟੀ*

ਮੋਹਾਲੀ :(ਸਤਨਾਮ) ਅੱਜ ਤਰਕਸ਼ੀਲ ਸੋਸਾਇਟੀ ਪੰਜਾਬ ਜੋਨ ਚੰਡੀਗੜ੍ਹ ਦੇ ਮੀਡੀਆ ਮੁੱਖੀ ਸਤਨਾਮ ਦਾਊਂ ਨੇ ਪ੍ਰੈਸ਼ ਨੋਟ ਜਾਰੀ ਕਰਦਿਆਂ ਕਿਹਾ ਕਿ ਕਦੇ ਕਾਂਗਰਸ ਪਾਰਟੀ ਦੇ ਨੇਤਾ ਹੰਸਰਾਜ ਹੰਸ ਵਿੱਚ ਪੌਣ ਆਉਂਦੀ ਹੈ ਅਤੇ ਹੁਣ ਪੰਜਾਬ ਸਰਕਾਰ ਦੇ ਮੰਤਰੀ ਚਰਨਜੀਤ ਚੰਨੀ ਜੀ ਨੇ ਜੋਤਸ਼ੀਆਂ ਦੇ ਕਹਿਣ ਤੇ ਆਪਣੀ ਕੋਠੀ ਦਾ ਰਸਤਾ ਪੂਰਬ ਵੱਲ ਰੱਖ ਕੇ ਆਪਣੀ ਗੈਰਵਿਗਿਆਨਿਕ  ਸੋਚ ਦਾ  ਪ੍ਰਦਰਸਨ ਕਰਕੇ ਲੋਕਾਂ ਵਿੱਚ ਸਥਿਤੀ ਹਸੋਹਿਣੀ ਬਣਾ ਦਿੱਤੀ। ਇਸੇ ਪਾਰਟੀ ਦੇ ਕੁਝ ਨੇਤਾ ਪਹਿਲਾ ਵੀ ਮੀਂਹ ਨੂੰ ਇੰਦਰ ਦੀ ਕ੍ਰੋਪੀ ਮੰਨ ਕੇ ਕਪੜੇ ਦੀ ਬਣੀ ਗੁੱਡੀ ਨੂੰ ਚੰਡੀਗੜ੍ਹ ਦੀ ਪਾਰਕ ਵਿੱਚ ਜਨਤਕ ਤੌਰ ਤੇ ਫੂਕ ਕੇ ਅਤੇ ਪਟਿਆਲੇ ਸ਼ਹਿਰ ਨੂੰ ਹੜਾਂ ਤੋਂ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਸੋਨੇ ਦੇ ਗਹਿਣਿਆਂ ਦੀ ਭੇਟਾ ਨਦੀ ਨੂੰ ਦੇ ਕੇ ਆਪਣੀ ਅੰਧਵਿਸ਼ਵਾਸ਼ੀ  ਸੋਚ ਦਾ ਪ੍ਰਦਰਸਨ ਕਰਕੇ ਅੰਧ ਵਿਸ਼ਵਾਸ ਫੈਲਾ ਚੁੱਕੇ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਹੋਰ ਨੁਮਾਇੰਦਿਆਂ ਨੂੰ ਆਪਣੀ ਸੋਚ ਵਿਗਿਆਨਿਕ ਬਣਾਉਣ ਦੀ ਲੋੜ ਹੈ।  ਪਿਛਲੇ ਦਿਨਾਂ ‘ਚ ਸ੍ਰੀ ਹੰਸਰਾਜ ਹੰਸ ਨੂੰ ਵੀ ਤਰਕਸ਼ੀਲ ਸੁਸਾਇਟੀ ਵੱਲੋਂ ਸਲਾਹ ਦਿੱਤੀ ਗਈ ਸੀ ਕਿ ਉਹ ਕਸਰਾਂ ਅਤੇ ਪੌਣ ਆਉਣ ਦਾ ਇਲਾਜ਼ ਮਾਹਰ ਡਾਕਟਰਾਂ ਕੋਲੋ ਕਰਵਾਉਣ ਜਾ ਤਰਕਸ਼ੀਲਾਂ ਦੇ ਸਲਾਹ ਕੇਂਦਰਾਂ ਤੋਂ ਸਲਾਹ ਲੈਣ। ਇਸ ਸਲਾਹ ਤੋਂ ਬਾਅਦ ਫੇਰ ਕਦੇ ਵੀ ਉਹਨਾਂ ਚ ਪੌਣ ਆਉਣ ਦੀ ਖਬਰ ਨਹੀਂ ਮਿਲੀ। ਹੁਣ ਤਰਕਸ਼ੀਲ ਸੁਸਾਇਟੀ ਵੱਲੋਂ ਸ੍ਰੀ ਚੰਨੀ ਜੀ ਨੂੰ ਸਲਾਹ ਦਿੱਤੀ ਜਾਂਦੀ ਹੈ ਕੇ ਉਹ ਸੁਸਾਇਟੀ ਦੀਆਂ ਕਿਤਾਬਾਂ ਜੋਤਿਸ਼ ਝੂਠ ਬੋਲਦਾ ਹੈ ਅਤੇ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ ਆਦਿ ਜਰੂਰ ਪੜ੍ਹ ਕੇ ਜੋਤਿਸ਼ ਅਤੇ ਵਾਸਤੂ ਸ਼ਾਸਤਰ ਬਾਰੇ ਆਪਣੇ ਗਿਆਨ ਵਿੱਚ ਵਾਧਾ ਕਰਨ ਤਾਂ ਕੇ ਫੇਰ ਕੋਈ ਜੋਤਸ਼ੀ ਉਹਨਾਂ ਕੋਲੋ ਅਜਿਹੇ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਕੰਮ ਨਾ ਕਰਵਾ ਸਕੇ। ਉਹਨਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ ਜਿਸ ਨੇ ਅੰਧਵਿਸ਼ਵਾਸ ਦੇ ਨਾਮ ਤੇ ਹੋਏ ਇਸ ਨਜਾਇਜ ਕਬਜੇ ਨੂੰ ਅਫਸਰਾਂ ਵੱਲੋਂ ਕੁਝ ਘੰਟਿਆਂ ਵਿੱਚ ਹੀ ਤੋੜ ਦਿੱਤਾ ਗਿਆ ਹੈ ਪ੍ਰੰਤੂ ਮੋਹਾਲੀ ਸ਼ਹਿਰ ‘ਚ ਹਰ ਰੋਜ ਅੰਧ ਵਿਸ਼ਵਾਸ ਫੈਲਾਉਣ ਲਈ ਸੜਕਾਂ ਅਤੇ ਨਦੀਆਂ ਵਿੱਚ ਝੂਠੇ ਮੰਦਰ ਮਸੀਤਾਂ ਤੇ ਕਬਰਾਂ ਆਦਿ ਰਾਜਨੀਤਿਕ ਸਹਿ ਤੇ ਬਣਾਏ ਜਾ ਰਹੇ ਹਨ ਅਤੇ ਪੱਕੇ ਕੀਤੇ ਜਾ ਰਹੇ ਹਨ। ਉਹਨਾਂ ਉਦਾਹਰਣ ਦਿੰਦਿਆ ਕਿਹਾ ਕਿ ਇਸ ਤਰਾਂ ਦਾ ਹੀ ਇੱਕ ਨਜਾਇਜ ਕਬਜਾ ਸਪਾਈਸ ਚੌਂਕ ਦੇ ਨੇੜੇ ਸੀਵਰੇਜ ਦੇ ਗੰਦੇ ਢੇਰ ਤੇ ਹਰੀ ਚਾਦਰ ਪਾ ਕੇ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਥੇ ਨਜਾਇਜ ਉਸਾਰੀ ਕਰ ਕੇ ਇੱਕ ਗਾਇਕਾਂ ਵੱਲੋਂ ਸਰੇਆਮ ਝੂਠਾ ਧਾਰਮਿਕ ਸਥਾਨ ਬਣਾਇਆ ਜਾ ਰਿਹਾ ਹੈ ਜਿਸਨੂੰ ਸ਼ਿਕਾਇਤਾਂ ਕਰਨ ਤੋਂ ਬਾਅਦ ਬਹੁਤ ਵਾਰ ਤੋੜਿਆ ਜਾ ਚੁੱਕਾ ਹੈ। ਪ੍ਰੰਤੂ ਆਪਣੇ ਰਾਜਨੀਤਿਕ ਨੇਤਾਵਾਂ ਨਾਲ ਨੇੜਤਾ ਹੋਣ ਕਾਰਨ ਉਸ ਖਿਲਾਫ ਵੀ ਕੋਈ ਕਰਵਾਈ ਨਹੀਂ ਹੋਈ ਉਲਟਾ ਉਸ ਤੋਂ ਉਤਸ਼ਾਹਤ ਹੋ ਕੇ ਹੋਰ ਨਜਾਇਜ ਕਬਜੇ ਹੋ ਰਹੇ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕੇ ਉਹ ਆਪਣੇ ਨੁਮਾਇੰਦਿਆਂ ਨੂੰ ਵਿਗਿਆਨਿਕ ਸੋਚ ਦੇ ਧਾਰਨੀ ਬਣਾਉਣ ਦੇ ਉਪਰਾਲੇ ਕਰੇ ਤੇ ਨਾਲ ਹੀ ਮੋਹਾਲੀ ਸ਼ਹਿਰ ਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਕਿਤੇ ਜਾ ਰਹੇ ਇਸ ਤਰਾਂ ਦੇ ਨਜਾਇਜ ਕਬਜਿਆਂ ਖਿਲਾਫ ਚੰਡੀਗੜ੍ਹ ਪ੍ਰਸ਼ਾਸਨ ਦੀ ਤਰਜ਼ ਤੇ ਕਾਰਵਾਈ ਕਰੇ                                                                                

%d bloggers like this: